LIVE TVpunjabचंडीगढ़ब्रेकिंग न्यूज़
ਡਿਊਟੀ ਦੌਰਾਨ ਕਰੰਟ ਲੱਗਣ ਕਰਕੇ ਬਿਜਲੀ ਵਿਭਾਗ ਦੇ ਮੁਲਾਜ਼ਮ ਦੀ ਹੋਈ ਮੌਤ


ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀ ਪੁਰ…
ਗੁਰਦਾਸਪੁਰ ਵਿੱਚ ਬਿਜਲੀ ਵਿਭਾਗ ਦੇ ਮੁਲਾਜ਼ਮ ਦੀ ਕਰੰਟ ਲੱਗਣ ਕਰਕੇ ਮੌਤ ਹੋ ਗਈ। ਅਵਤਾਰ ਸਿੰਘ ਜੋ ਕਾਨੂਮਾਨ ਦਾ ਰਹਿਣ ਵਾਲਾ ਹੈ ਅਤੇ ਬਿਜਲੀ ਵਿਭਾਗ ਵਿੱਚ ਜਈ ਦੀ ਨੌਕਰੀ ਕਰ ਰਿਹਾ ਸੀ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਡਿਊਟੀ ਦੌਰਾਨ ਅਵਤਾਰ ਸਿੰਘ ਨੂੰ ਕਰੰਟ ਲੱਗਾ ਅਤੇ ਉਸਦੀ ਮੌਤ ਹੋ ਗਈ ਉਹਨਾਂ ਨੇ ਕਿਹਾ ਕਿ ਕਰੰਟ ਲੱਗਣ ਤੋਂ ਬਾਅਦ ਜਦੋਂ ਆਲੇ ਦੁਆਲੇ ਦੇ ਲੋਕਾਂ ਵੱਲੋਂ ਉਹਨਾਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਹਸਪਤਾਲ ਵਿਖੇ ਡਾਕਟਰ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ ਉਥੇ ਹੀ ਸਿਵਿਲ ਹਸਪਤਾਲ ਗੁਰਦਾਸਪੁਰ ਵਿਖੇ ਪੋਸਟਮਾਰਟਮ ਕਰਵਾਉਣ ਆਏ ਪਿੰਡ ਵਾਸੀਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਅਵਤਾਰ ਸਿੰਘ ਇੱਕ ਬਹੁਤ ਹੀ ਨੇਕ ਇਨਸਾਨ ਸੀ ਅਤੇ ਹਰ ਇੱਕ ਦਾ ਸਾਥ ਦੇਣ ਵਾਲਾ ਬੰਦਾ ਸੀ ਉਹਨਾਂ ਦੀ ਮੌਤ ਕਾਰਨ ਪੂਰੇ ਹੀ ਇਲਾਕੇ ਵਿੱਚ ਸੋਕ ਦੀ ਲਹਿਰ ਹੈ।

