Uncategorized
ਪਿੰਡ ਭਾਗੋਕਾਵਾਂ ਦੇ ਲੋਕਾਂ ਵੱਲੋਂ ਵੱਖ-ਵੱਖ ਰਵਿਦਾਸ ਭਾਈਚਾਰੇ ਦੇ ਜਥੇਬੰਦੀਆਂ ਦੇ ਆਗੂਆਂ ਨਾਲ ਪਿੰਡ ਵਾਸੀਆਂ ਨਾਲ ਐਸਐਸਪੀ ਦਫਤਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ ਜਮ ਕੇ ਕੀਤੀ ਨਾਅਰੇਬਾਜ਼ੀ

ਮਾਮਲਾ ਪਿੰਡ ਦੇ ਵਿਅਕਤੀ ਉੱਪਰ ਝੂਠਾ ਪਰਚਾ ਦਰਜ ਕਰਨ ਦਾ,,, ਜਥੇਬੰਦੀਆਂ ਵੱਲੋਂ ਰੋਪ ਲਗਾਏ ਗਏ ਹਨ
ਡੀਐਸਪੀ ਸਿਟੀ ਮੋਹਨ ਸਿੰਘ ਦਾ ਕਹਿਣਾ ਪੁਲਿਸ ਕਦੀ ਵੀ ਕਿਸੇ ਨਾਲ ਬੇਇਨਸਾਫੀ ਨਹੀਂ ਕਰਦੀ ਅਤੇ ਨਾ ਹੀ ਕਿਸੇ ਨਾਲ ਧੋਖਾ ਕਰਦੀ ਹੈ ਅਸੀਂ ਪਿੰਡ ਵਾਸੀਆਂ ਦੇ ਕਹਿਣ ਮੁਤਾਬਕ ਇਨਵੈਸਟੀਗੇਸ਼ਨ ਅਫਸਰ ਬਦਲਿਆ ਹੈ ਅਤੇ ਸੱਚ ਦੇ ਆਧਾਰ ਦੇ ਉੱਪਰ ਹੀ ਹਰ ਇੱਕ ਨੂੰ ਮਿਲੇਗਾ ਇਨਸਾਫ

,ਅੱਜ ਉਸ ਸਮੇਂ ਮਾਹੌਲ ਤਨਾਅਪੂਰਨ ਹੋ ਗਿਆ ਜਦ ਰਵਿਦਾਸ ਭਾਈਚਾਰੇ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਪਿੰਡ ਭਾਗੋਕਾਵਾਂ ਦੇ ਕੁਝ ਲੋਕਾਂ ਵੱਲੋਂ ਐਸਐਸਪੀ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਰੋਸ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਾਰੇਬਾਜ਼ੀ ਕੀਤੀ ਮਾਮਲਾ ਹੈ ਪਿੰਡ ਭਾਗੋਕਾਵਾਂ ਵਿੱਚ ਇੱਕ ਵਿਅਕਤੀ ਉੱਪਰ ਪਿੰਡ ਵਾਸੀਆਂ ਅਤੇ ਰਵਿਦਾਸ ਭਾਈਚਾਰੇ ਦੇ ਲੋਕਾਂ ਵੱਲੋਂ ਕਹਿਣ ਮੁਤਾਬਿਕ ਝੂਠਾ ਪਰਚਾ ਦਰਜ ਕਰਨ ਦਾ। ਜਿਸ ਸਬੰਧੀ ਇਹਨਾਂ ਨੇ ਅੱਜ ਐਸਐਸਪੀ ਦਫਤਰ ਗੁਰਦਾਸਪੁਰ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਨਾਅਰੇਬਾਜ਼ੀ ਕੀਤੀ ਅਤੇ ਰੋਸ਼ ਪ੍ਰਗਟ ਕੀਤਾ

